ਹੁਸਨ ਹਿਮਾਚਲ ਦਾ ਇਕ ਪ੍ਰੇਮ ਕਹਾਣੀ | husan Himachal da | prem kahani

 ਹੁਸਨ ਹਿਮਾਚਲ ਦਾ ਇੱਕ ਕਥਾ 

ਮੈ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ। ਹੁਣ ਮੈਂ ਚਾਹੁੰਦਾਂ ਸੀ ਕਿ ਬਾਪੂ ਜੀ ਨਾਲ ਦੁਕਾਨ ਚ ਹੱਥ ਵਟਾਵਾਂ ਸਾਡੀ ਦੁਕਾਨ ਨਾਲ ਘਰ ਦਾ ਗੁਜਾਰਾ ਹੋ ਜਾਂਦਾ ਸੀ ਹੁਣ ਮੇਰੇ ਕੋਲ ਇਹੀ ਰਸਤਾ ਸੀ ਕ ਘਰਦਿਆਂ ਦੇ ਹੈਲਪ ਕਰੀ ਜਾਵੇ । ਪਰ ਪੜਾਈ ਵਿੱਚ ਚੰਗਾ ਹੋਣ ਕਰਕੇ ਮੇਰੇ ਘਰਦਿਆਂ ਤੇ ਮਾਮਾ ਜੀ ਦੇ ਕਹਿਣ ਤੇ ਮੈਨੂੰ ਕਾਲੇਜ ਵਿੱਚ ਸਿਵਲ ਇੰਜਨੀਅਰ ਦੇ ਡਿਗਰੀ ਵਿੱਚ ਦਾਖਲਾ ਕਰਵਾ ਦਿੱਤਾ । ਮੇਰੇ ਘਰਦਿਆਂ ਨੂੰ ਮੇਰੇ ਤੇ ਬਹੁਤ ਉਮੀਦਾ ਸੀ ਕਿ ਸਾਡਾ ਪੁੱਤਰ ਇੱਕ ਦਿਨ ਜਰੂਰ ਵਧੀਆ ਘਰ ਬਣੇਂਗਾ ਮੇਰੇ ਚਾਚਾ ਜੀ ਬਾਹਰ ਸਿਵਲ ਇੰਜਨੀਅਰ ਸਨ । ਓਹਨਾ ਦੀ ਤਨਖ਼ਾਹ ਏਨੀ ਸੀ ਕਿ ਉਹ ਇੱਕ ਸਾਲ ਵਿੱਚ ਨਵੀਂ ਗੱਡੀ ਬਦਲ ਸਕਦੇ ਸੀ ,ਪਰ ਮਾੜੀ ਆਦਤਾਂ ਕਾਰਨ ਅਤੇ ਖੁੱਲਾ ਖਰਚਾਂ ਕਰਨ ਕਾਰਨ ਅੱਜ ਤੱਕ ਕੁੱਝ ਨਹੀਂ ਬਣਾਇਆ ਸੀ । ਸਾਡੀ ਜੁਆਇੰਟ ਫੈਮਲੀ ਹੋਣ ਕਰਕੇ ਹੁਣ ਮੇਰੀ ਜੁੰਮੇਵਾਰੀ ਸੀ ਕਿਉਂਕਿ ਘਰ ਵਿੱਚ ਮੈਂ ਹੀ ਇੱਕ ਮੁੰਡਾ ਸੀ (ਚਾਚਾ ਜੀ ਦੇ ਕੋਈ ਜਵਾਕ ਨਹੀਂ ਸੀ )
ਅੱਜ ਮੇਰਾ ਕਾਲੇਜ ਵਿੱਚ ਪਹਿਲਾ ਦਿਨ ਸੀ ਮੈਂ ਬਹੁਤ ਖੁਸ਼ ਸੀ ।ਜਦ ਮੈਂ ਕਲਾਸ ਵਿੱਚ ਪੁਹੰਚਿਆ ਤਾ ਦੇਖ ਕੇ ਹੈਰਾਨ ਰਹਿ ਗਿਆ ਸਿਰਫ ਮੈਂ ਹੀ ਪੰਜਾਬੀ ਮੁੰਡਾ ਸੀ ਸਾਰੇ ਵਿਦਿਆਰਥੀ ਮੇਰੇ ਵੱਲ ਦੇਖ ਰਹੇ ਸੀ ਜਿਵੇਂ ਮੈਂ ਕਿਸੇ ਹੋਰ ਦੁਨਿਆ ਤੋ ਆਇਆ ਹੋਵਾ । ਮੇਰੀ ਆਦਤ ਸੀ ਮੈ ਹਮੇਸ਼ਾ ਪਿਛਲੀ ਸੀਟ ਤੇ ਬੈਠਦਾ ਸੀ । ਜੋ ਕਿ ਮੇਰੇ ਦੋਸਤਾ ਨੇ ਪਾਈ ਸੀ। ਅੱਜ ਵੀ ਮੈਂ ਪਿਛਲੀ ਸੀਟ ਤੇ ਬੈਠ ਗਿਆ।
ਕੁੱਝ ਟਾਈਮ ਬਾਅਦ ਮੈਡਮ ਕਲਾਸ ਵਿੱਚ ਆਈ ਤੇ ਬੋਲੀ

ਮੈਡਮ:- ਟੂ ਡੇ ਇਸ ਜੁਅਰ ਫਸਟ ਡੇ ਲੈਟ ਮੀ ਇੰਟਰਡਿਊਸ ਜੁਆਰ ਸੇਲਫ਼

ਸਾਰੇ ਆਪਣੀ ਆਪਣੀ ਇੰਟਰੋਡਕਸ਼ਨ ਦੇਣ ਲੱਗ ਪਏ । ਮੇਰੀ ਅੰਗ੍ਰੇਜੀ ਬਹੁਤ ਕਮਜੋਰ ਸੀ । ਮੈ ਹਮੇਸ਼ਾ ਅੰਗ੍ਰੇਜੀ ਤੋ ਭੱਜ ਦਾ ਸੀ । ਹੁਣ ਫੇਰ ਉਹੀ ਅੰਗ੍ਰੇਜੀ ਨਾਲ ਜੰਗ ਲੜਨੀ ਸੀ ।

ੲਿੰਟਰੋਡਕਸ਼ਨ ਦਾ ਸਿਲਸਿਲਾ ਸ਼ੁਰੂ ਹੋਇਆ ਪਹਿਲਾਂ ਇੱਕ ਕੁੜੀ ਬੋਲੀ :-
ਮਾਏ ਨੇਮ ਇਜ਼ ਕਿਰਨਜੋਤ ਆਈ ਐਮ ਫਰੋਮ ਰਿਸ਼ੀਕੇਸ਼
ਇਹ ਸਿਲਸਿਲਾ ਚਲਦਾ ਰਿਹਾ ਫਿਰ ਵਾਰੀ ਆਈ

:- ਮਾਈ ਨੇਮ ਇਜ਼ ਪਾਇਲ ਆਈ ਐੱਮ ਫਰੋਮ ਪਾਲਮਪੁਰ

ਇੱਕ ਭੋਲ਼ਾ ਜਾ ਚੇਹਰਾ , ਚਿਹਰੇ ਤੇ ਸਾਦਗੀ , ਉਸ ਨੇ ਆਪਣੀ ਚੁੰਨੀ ਨਾਲ ਸਿਰ ਢੱਕਿਆ ਹੋਇਆ ਸੀ । ਓਹ ਮਾਸੂਮ ਜਾ ਚੇਹਰਾ ਮੈਂ ਕਿੰਨਾ ਚਿਰ ਤੱਕਦਾ ਰਿਹਾ ।
ਮੈਡਮ :- ਨੈਕਸਟ
ਮੈਨੂੰ ਪਤਾ ਈ ਨੀ ਚਲਿਆ ਕਿ ਕਦ ਮੇਰੀ ਵਾਰੀ ਆਈ , ਮੇਰੇ ਕੋਲ ਬੈਠੇ ਮੁੰਡੇ ਨੇ ਮੈਨੂੰ ਹਲਾ ਕੇ ਜਵਾਬ ਦੇਣ ਲਈ ਕਿਹਾ
ਮੈ ਹੜਬੜਾ ਕੇ ਉਠਿਆ।
ਮੈਡਮ :- ਵੇਅਰ ਆਰ ਜੂ ਫਰਾਮ ?
ਮੈ :- ਹੜਬੜਾਹਟ ਨਾਲ "ਜੀ ਜਸਪ੍ਰੀਤ "
ਮੇਰੀ ਗੱਲ ਸੁਣ ਕੇ ਸਾਰੀ ਕਲਾਸ ਹੱਸ ਪਈ ਮੈਂ ਬੇਇਜਤੀ ਮਹਿਸੂਸ ਕੀਤੀ ਅਤੇ ਠੰਡਾ ਜਾ ਹੋ ਕੇ ਬੈਠ ਗਿਆ ।

ਮੈ ਆਪਣੀ ਕਲਾਸ ਵਿੱਚ ਕਦੀ ਕਿਸੀ ਕੁੜੀ ਨੂੰ ਨਹੀਂ ਬੁਲਾਇਆ ਮੈ ਬਹੁਤ ਸ਼ਰਮੀਲਾ ਸੀ । ਮੈਨੂੰ ਵੀ ਕੁੜੀਆ ਨਹੀਂ ਬੁਲਾਉਦੀਆ ਸੀ । ਸ਼ਾਇਦ ਉਹਨਾਂ ਨੂੰ ਲਗਦਾ ਸੀ ਇਹਨੂੰ ਏਗੋ ਹੈ . ਪਰ , ਜੋਂ ਵੀ ਸੀ ਸਮਾ ਗੁਜਰਦਾ ਗਿਆ ।

ਸਾਡੇ ਕਾਲਜ ਦੇ ਮਹੀਨੇ ਦੇ ਟੈਸਟ ਸ਼ੁਰੂ ਹੋ ਗਏ । ਇੱਕ ਦਿਨ ਵਿੱਚ ਦੋ ਟੈਸਟ ਹੁੰਦੇ ਸੀ । ਮੈ ਰੋ਼ਜ ਦੀ ਤਰ੍ਹਾਂ ਆਪਣਾ ਟੈਸਟ ਦੇ ਕੇ ਗਰਾਊਂਡ ਚ ' ਆ ਗਿਆ ।
ਅੱਜ ਮੇਰੇ ਬੈਂਚ ਪਰ ਕੋਈ ਰੋ ਰਿਹਾ ਸੀ। ਮੈ ਕੋਲ ਜਾ ਕੇ ਦੇਖਿਆ "ਪਾਇਲ" ਸੀ ਓਹ ਲਗਾਤਾਰ ਰੋਈ ਜਾ ਰਹੀ ਸੀ। ਮੈ ਪਹਿਲੀ ਵਾਰ ਉਸ ਨੂੰ ਬੁਲਾਇਆ ਸੀ।
ਮੈ :- ਪਾਇਲ ਕੀ ਹੋਇਆ ਤੁਹਾਨੂੰ ?
ਪਾਇਲ ਕੁੱਝ ਨਾ ਬੋਲੀ ਬੱਸ ਰੋਈ ਜਾ ਰਹੀ ਸੀ। ਮੈ ਹਿਮਤ ਜੁਟਾ ਕੇ ਫਿਰ ਪੁੱਛਿਆ ' ਪਾਇਲ ਪਲੀਜ ਚੁੱਪ ਹੋ ਜਾਓ ਦੱਸੋ ਤਾਂ ਸਹੀ ਕੀ ਹੋਇਆ ਤੁਹਾਨੂੰ ? 
ਪਾਇਲ :- ਆਪਣੇ ਹੰਝੂ ਸਾਫ ਕਰਦੀ ਹੋਈ ਬੋਲੀ , ਕੁਸ਼ ਨਹੀਂ
ਓਹ ਅੱਧੀ ਹਿੰਦੀ ਤੇ ਪੰਜਾਬੀ ਬੋਲ ਰਹੀ ਸੀ ।
ਮੈ ਆਪਣੇ ਬੈਗ ਵਿੱਚੋ ਪਿੰਨੀਆ ਦਾ ਡੱਬਾ ਕੱਢ ਕੇ ਪਾਇਲ ਵੱਲ ਨੂੰ ਕੀਤਾ ਉਸ ਨੇ ਸਾਫ ਮਨਾ ਕਰ ਦਿੱਤਾ । ਮੇਰੇ ਜੋਰ ਪਾਉਣ ਤੇ ਉਸ ਨੇ ਇਕ ਪਿੰਨੀ ਚੱਕ ਲਈ ਮੈਂ ਮੌਕਾ ਦੇਖ ਕੇ ਗੱਲ ਸ਼ੁਰੂ ਕੀਤੀ
ਮੈ:- ਪਾਇਲ ਤੁਸੀ ਰੋ ਕਿਉਂ ਰਹੇ ਸੀ ?
ਪਾਇਲ :- ਮੇਰੇ ਦਾਦੀ ਜੀ ਬਹੁਤ ਬਿਮਾਰ ਹੇ ਮੈਂ ਊਨ ਕੇ ਪਾਸ ਜਾਣਾ ਚਾਹਤੀ ਹੂੰ ਪਰ ਟੈਸਟ ਕੇ ਕਾਰਨ ਨਹੀਂ ਜਾ
ਸਕਤੀ ।

(ਕਿਉਂਕਿ ਕਾਲੇਜ ਦਾ ਰੂਲ ਸੀ ਇੱਕ ਟੈਸਟ ਨਾ ਦੇਣ ਤੇ 5000 ਜੁਰਮਾਨਾ ਅਤੇ ਦੇਟੇਨ ਹੋਣ ਨੂੰ ਸੱਦਾ ਦੇਣਾ )

ਮੈ ਹੌਂਸਲਾ ਦਿੰਦੇ ਹੋਏ ਕਿਹਾ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ । ਉਸ ਦੀਆਂ ਅੱਖਾਂ ਵਿੱਚ ਫਿਰ ਤੋਂ ਪਾਣੀ ਆ ਗਿਆ ਸੀ ।
ਮੈ ਹੌਸਲਾ ਦੇਂਦੇ ਹੋਏ ਚੁੱਪ ਕਰਨ ਦਾ ਹਵਾਲਾ ਦਿੱਤਾ ਅਤੇ ਗੱਲ ਅੱਗੇ ਤੋਰੀ ਤੁਸੀ ਕੱਲ ਨੂੰ ਜਾ ਸਕਦੇ ਹੋ ਅੱਜ ਤਾਂ ਆਪਣਾ ਆਖਰੀ ਟੈਸਟ ਹੈ। ਹੁਣ ਮੈ ਉਸ ਦੇ ਜਵਾਬ ਦੀ ਉਡੀਕ ਕਰਨ ਲੱਗਾ
ਪਾਇਲ ਨੇ ਨੱਕ ਸਾਫ ਕਰਦੇ ਕਿਹਾ" ਆਜ ਲਾਸਟ ਬੱਸ ਹੈ ਪਾਲਮਪੁਰ ਕੇ ਲੀਏ ਆਰ ਅਗਲੀ ਬੱਸ ਪਰਸੋ ਆਏਗੀ ।
ਮੈ ਉਸ ਦੀ ਗੱਲ ਸੁਣ ਕੇ ਕੋਈ ਰਸਤਾ ਲੱਭਣ ਲੱਗਾ

ਮੈਂ ਉਸ ਨੂੰ ਇਕ ਕਾਗਜ ਦਿੱਤਾ ਅਤੇ ਸਾਈਨ ਕਰਨ ਨੂੰ ਕਿਹਾ ਉਹ ਕਹਿਣ ਲੱਗੀ ਮੱਤਲਬ ਮੈ ਸਮਜੀ ਨਹੀਂ ! ਮੈ ਉਸ ਨੂੰ ਸਿਰਫ਼ ਭਰੋਸਾ ਕਰਨ ਤੇ ਸਾਈਨ ਕਰਨ ਨੂੰ ਕਿਹਾ ਉਸ ਨੇ ਮੇਰੀ ਗੱਲ ਨਾ ਮੋੜ ਦੇ ਹੋਏ ਸਾਈਨ ਕਰ ਦਿਤੇ। ਮੈ ਉਸ ਕਾਗਜ ਨੂੰ ਫੜ੍ਹ ਕੇ ਆਪਣੀ ਜੇਬ ਵਿੱਚ ਪਾ ਲਿਆ ਅਤੇ ਉਸ ਨੂੰ ਬੇਫਿ਼ਕਰ ਹੋ ਕੇ ਜਾਣ ਲਈ ਕਿਹਾ
ਪਾਇਲ:- ਕੋਈ ਗਲਤ ਕਾਮ ਤੋ ਨਹੀਂ ਹੋਗਾ ?

ਮੈ ਮਨ ਹੀ ਮਨ ਸੋਚ ਰਿਹਾ ਸੀ ਵੀ ਪਤਾ ਤਾਂ ਮੈਨੂੰ ਵੀ ਨਹੀਂ ਪਰ ਮੈਂ ਜਿਗਰਾ ਜਾ ਕਰਕੇ" ਨਹੀਂ "ਬੋਲ ਦਿੱਤਾ ।ਪਾਇਲ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲੀ ਥਾਂਕਸ ਜਿਵੇਂ ਮੈਂ ਕੋਈ ਬਹੁਤ ਵੱਡਾ ਭਾਰ ਲ੍ਹਾਂ ਦਿੱਤਾ ਹੋਵੇ ਓਹ ਅਚਾਨਕ ਉੱਠ ਕੇ ਤੁਰ ਪਈ
ਮੈਨੂੰ ਅਚਾਨਕ ਖਿਆਲ ਆਇਆ ਕਿ ਮੈਂ ਤਾਂ ਉਸ ਨੂੰ ਪੈਸੇ ਬਾਰੇ ਪੁੱਛਣਾ ਤਾਂ ਭੁੱਲ ਗਿਆ ਪਰ ਅਫ਼ਸੋਸ ਕਿ ਉਹ ਮੇਰੀ ਨਜ਼ਰਾਂ ਤੋਂ ਦੂਰ ਹੋ ਗਈ ਸੀ।

ਮੇਰਾ ਟੈਸਟ ਦੇਣ ਨੂੰ ਦਿੱਲ ਨਹੀਂ ਸੀ ਕਰ ਰਿਹਾ ਪਰ ਹੁਣ ਇੱਕ ਹੋਰ ਜਿੰਮੇਵਾਰੀ ਸੀ ਪਾਇਲ ਦੀ।
ਮੈ ਆਪਣਾ ਬੈਗ ਲੇ ਕੇ ਕਲਾਸ ਵੱਲ ਨੂੰ ਤੁਰ ਪਿਆ

ਜਿਆਦਾਤਰ ਵਿਦਿਆਰਥੀ ਸਿਰਫ ਹਾਜਰੀ ਲਈ ਹੀ ਟੈਸਟ ਦਿੰਦੇ ਸੀ ਉਹਨਾਂ ਵਿੱਚੋ ਮੈਂ ਵੀ ਇੱਕ ਸੀ । ਟੈਸਟ ਸ਼ੁਰੂ ਹੋ ਗਿਆ ਵਿਦਿਆਰਥੀ ਕਲਾਸ ਵਿੱਚ ਪਏ ਟੇਬਲ ਤੋਂ ਸ਼ੀਟ ਲੇ ਰਹੇ ਸੀ। ਤਕਰੀਬਨ ਇੱਕ ਹਾਲ ਵਿੱਚ 80,90 ਵਿਦਿਆਰਥੀ ਸੀ ਮੈਂ ਵੀ ਮੌਕੇ ਦਾ ਫ਼ਾਇਦਾ ਲੈਂਦੇ ਹੋਏ ਦੋ ਸੀਟਾਂ ਚੁੱਕ ਕੇ ਲਾਸ੍ਟ ਬੈਂਚ ਤੇ ਬੈਠ ਗਿਆ। ਮੈਂ ਫਟਾਫਟ ਸ਼ੀਟ ਉਪਰ ਪਾਇਲ ਦਾ ਨਾਮ ਤੇ ਰੋਲ ਨੰਬਰ ਲਿੱਖ ਕੇ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਇੰਤਜ਼ਾਰ ਸੀ ਅੱਧਾ ਟਾਈਮ ਗੁਜਰਨ ਦਾ ਕਿਉਂਕਿ( ਅੱਧਾ ਟਾਈਮ ਗੁਜਰਨ ਤੋ ਬਾਅਦ ਵਿਦਿਆਰਥੀ ਨੂੰ ਘਰ ਜਾਣ ਦੀ ਇਜਾਜਤ ਸੀ)। ਮੇਰਾ ਮਨ ਨਹੀਂ ਸੀ ਕਰ ਰਿਹਾ ਟੈਸਟ ਕਰਨ ਨੂੰ ਮੇਰੇ ਧਿਆਨ ਵਿੱਚ ਸਿਰਫ ਪਾਇਲ ਦੇ ਰੋਂਦਾ ਚਿਹਰਾ ਸੀ ।
ਹਾਜਰੀ ਵਾਲੀ ਫਾਈਲ ਦੀ ਅਵਾਜ ਆਈ ਮੇਰਾ ਧਿਆਨ ਟਾਈਮ ਤੇ ਗਿਆ ਅੱਧਾ ਟਾਈਮ ਹੋਣ ਨੂੰ 10 ਮਿੰਟ ਬਾਕੀ ਸੀ ।ਹਲੇ ਤੱਕ ਮੈ ਅੱਧੀ ਜੰਗ ਜਿੱਤ ਚੁੱਕਾ ਸੀ । ਪਰ ਹੁਣ ਬਾਰੀ ਸੀ ਹਾਜਰੀ ਦੀ ,ਹਾਜਰੀ ਵਾਲੀ ਫਾਈਲ ਮੇਰੇ ਕੋਲ ਆਈ ਤਾਂ ਮੈ ਤੁਰੰਤ ਪਾਇਲ ਦਾ ਰੋਲ ਨੰਬਰ ਦੇਖਿਆ ਪਰ ਉਸਦਾ ਨਾਮ ਮੇਰੀ ਸ਼ੀਟ ਵਿੱਚ ਨਹੀ ਸੀ। ਮੇਰੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ । ਪਤਾ ਨਹੀ ਰੱਬ ਨੂੰ ਕੀ ਮਨਜੂਰ ਸੀ
ਫਾਈਲ ਵਿੱਚ ਚੋਥੇ ਪੰਨੇ ਤੇ ਪਾਇਲ ਦਾ ਨਾਮ ਸੀ ਮੈ ਬਿਨਾਂ ਕੁਝ ਸੋਚੇ ਸਮਝੇ ਸਾਈਨ ਕਰ ਦਿੱਤੇ
(ਰੱਬ ਨੇ ਜੋਂ ਮੈਨੂੰ ਡਰਾਇੰਗ ਦਾ ਗੁਣ ਬਕਸ਼ਿਆ ਸੀ ਅੱਜ ਉਸ ਦੇ ਕਾਰਨ ਮੈਂ ਹਰ ਇੱਕ ਦੇ ਸਾਈਨ ਕਰਣ ਨਿਪੁੰਨ ਸੀ । ਇਸੀ ਗੁਣ ਕਾਰਨ ਮੈ ਦੋਂ ਵਾਰ ਡਰਾਇੰਗ ਮੁਕਾਬਲੇ ਚ ' ਗੋਲਡ ਮੈਡਲ ਹਾਸਲ ਕਰ ਚੁੱਕਾ ਸੀ । ਸੋ ਮੈਨੂੰ ਸਾਈਨ ਕਰਨ ਚ ' ਕੋਈ ਦਿੱਕਤ ਨਹੀਂ ਸੀ। )
ਅੱਧਾ ਸਮਾ ਗੁਜਰਨ ਤੋ ਬਾਅਦ ਮੈਂ ਆਪਣੇ ਘਰ ਨੂੰ ਤੁਰ ਪਿਆ
ਆਖਰੀ ਟੈਸਟ ਹੋਣ ਕਰਕੇ ਦੂਜੇ ਦਿਨ ਦੀ ਛੁੱਟੀ ਸੀ । ਮੈਂ ਸਾਰੇ ਰਾਹ ਪਾਇਲ ਦੇ ਖਿਆਲ ਵਿੱਚ ਕਦੋਂ ਘਰ ਪੁੱਜ ਗਿਆ ਪਤਾ ਹੀ ਨੀ ਲੱਗਿਆ । ਰਾਤ ਦੇ ਸਮੇਂ ਮੰਮੀ ਜੀ ਨੇ ਰੋਟੀ ਪਾਂ ਤੀ ਪ੍ਰ ਮੇਰਾ ਖਾਣ ਨੂੰ ਜੀ ਨਾ ਕਰੇ ਬੱਸ ਇੱਕ ਤੜਫ ਸੀ ਪਾਇਲ ਨੂੰ ਮਿਲਕੇ ਹਾਲ ਚਾਲ ਪੁੱਛਣ ਦੀ ਮੈਨੂੰ ਦੋ ਦਿਨ ਦੋ ਸਾਲਾਂ ਵਰਗੇ ਸੀ । ਮੈਨੂੰ ਅਫ਼ਸੋਸ ਸੀ ਕਿ ਮੈਂ ਉਸਦਾ ਨੰਬਰ ਵੀ ਨੀ ਲੇ ਸਕਿਆ ਉਹ ਦਸ ਮਿੰਟ ਦੀ ਮੁਲਾਕਾਤ ਇੰਝ ਲੱਗ ਰਹੀ ਸੀ ਜਿਵੇਂ ਕੋਈ ਪਿਛਲੇ ਜਨਮ ਦਾ ਰਿਸਤਾ ਹੋਵੇ ।

ਅੱਜ ਸੋਮਵਾਰ ਦਾ ਦਿਨ ਸੀ । ਅੱਜ ਮੇਰੇ ਚਾਹਰੇ ਤੇ ਮੁਸਕੁਰਾਹਟ ਸੀ । ਕਿਉਂਕਿ ਜਿਸ ਦੀ ਮੈਨੂੰ ਫ਼ਿਕਰ ਸੀ ਉਸ ਨੂੰ ਮਿਲਣ ਜਾ ਰਿਹਾ ਸੀ । ਮੈਂ ਪੰਦਰਾਂ ਮਿੰਟਾ ਵਿੱਚ ਤਿਆਰ ਹੋ ਕੇ ਬੱਸ ਸਟੈਂਡ ਵਿੱਚ ਜਾ ਪੁੱਜਾ ਬੱਸ ਆਉਣ ਚ ' ਹਲੇ ਪੰਦਰਾਂ ਮਿੰਟ ਦਾ ਸਮਾਂ ਸੀ ਮੈ ਚਾਹ ਦਾ ਅਨੰਦ ਲੈਣ ਲਈ ਬੂਟੇ ਦੁਕਾਨ ਤੇ ਪੁੱਜਾ
ਬੂਟਾ :- ਆਓ ਇੰਜਨੀਅਰ ਸਾਹਿਬ ਕੀ ਹਾਲ ਏ ? (ਓਹਨੇ ਮੈਨੂੰ ਟਿੱਚਰ ਕਰਦੇ ਆਖਿਆ )
ਮੈ :- ਵਧੀਆ ਬਾਈ ਤੂੰ ਸਣਾ ਕਿਵੇ ਚਲਦੀ ਦੁਕਾਨ
ਬੂਟਾ :- ਬੱਸ ਭਰਾ ਚੱਲੀ ਜਾਂਦਾ ਰੋਟੀ ਟੁੱਕ (ਓਹਨੇ ਆਪਣੇ ਦੁੱਖਾਂ ਤੇ ਪਰਦਾ ਪਾਉਂਦੇ ਕਿਹਾ )
ਬੂਟੇ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਬੂਟੇ ਨੂੰ ਕੱਲਾ ਛੱਡ ਕੇ ਸੁਰਗਵਾਸ ਹੋ ਗਏ ਸੀ ਹੁਣ ਬੂਟੇ ਦੀ ਸਾਰੀ ਦੌਲਤ ਸੀ ਉਸਦੀ ਝੂੰਗੀ ਅਤੇ ਉਸਦੀ ਕਾਲੀ ਬੱਕਰੀ । ਮੈ ਅਕਸਰ ਉਸ ਨਾਲ ਗੱਲਾਂ ਕਰਦਾ ਰਹਿੰਦਾ । ਕਿਉਂਕਿ ਉਹ ਹਮੇਸ਼ਾ ਸਮਜਦਾਰੀ ਦੀਆਂ ਹੀ ਗੱਲਾਂ ਕਰਦਾ ,ਕਰਦਾ ਵੀ ਕਿਉਂ ਨਾਂ ਉਸ ਨੇ ਜਿੰਦਗੀ ਨੂੰ ਬੜੇ ਵਿਲੱਖਣ ਤਰੀਕੇ ਨਾਲ ਹੰਢਾਇਆ ਸੀ ।ਓਹ ਗੱਲਾਂ ਗੱਲਾਂ ਵਿੱਚ ਮੈਨੂੰ ਰਾਹ ਪਾਂ ਦੇਦਾ ਮੇਰੀ ਨਜ਼ਰ ਵਿੱਚ ਓਹ ਇੱਕ ਰੱਬੀ ਰੂਹ ਸੀ।
ਹਲੇ ਮੈਂ ਚਾਹ ਪੀ ਰਿਹਾ ਸੀ ,ਅਚਾਨਕ ਬੱਸ ਆ ਗਈ ਮੈਂ ਬੂਟੇ ਨੂੰ ਦਸ ਰੁਪਏ ਦਾ ਨੋਟ ਫ਼ੜਾ ਕੇ ਬੱਸ ਵਿੱਚ ਬੈੱਠ ਗਿਆ ਬੱਸ ਹੁਣ ਇੰਤਜ਼ਾਰ ਸੀ ਪਾਇਲ ਦਾ ਕੁਝ ਸਮੇਂ ਬਾਅਦ ਬੱਸ ਕਾਲੇਜ ਪਹੁੰਚ ਗਈ । ਮੈ ਦੇਖਿਆ ਸਾਮ੍ਹਣੇ .....
(ਚਲਦਾ) .....
ਅਗਲਾ ਭਾਗ 28/ਦਸੰਬਰ /2021 ਨੂੰ ਸ਼ਾਮ 5 ਵਜੇ ਨੂੰ ਸਾਡੀ ਇਸ ਵੈੱਬਸਾਈਟ ਤੇ ਮਿਲੇਗਾ ।

ਜੇਕਰ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗੀ ਤਾਂ ਲਾਇਕ ਕਰਕੇ ਮੇਰਾ ਹੌਂਸਲਾ ਅਫਜ਼ਾਈ ਜਰੂਰ ਕਰੋ ( ਧੰਨਵਾਦ)






Comments