Posts

Showing posts from January, 2021

ਹੁਸਨ ਹਿਮਾਚਲ ਦਾ ਇਕ ਪ੍ਰੇਮ ਕਹਾਣੀ | husan Himachal da | prem kahani

 ਹੁਸਨ ਹਿਮਾਚਲ ਦਾ ਇੱਕ ਕਥਾ  ਮੈ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ। ਹੁਣ ਮੈਂ ਚਾਹੁੰਦਾਂ ਸੀ ਕਿ ਬਾਪੂ ਜੀ ਨਾਲ ਦੁਕਾਨ ਚ ਹੱਥ ਵਟਾਵਾਂ ਸਾਡੀ ਦੁਕਾਨ ਨਾਲ ਘਰ ਦਾ ਗੁਜਾਰਾ ਹੋ ਜਾਂਦਾ ਸੀ ਹੁਣ ਮੇਰੇ ਕੋਲ ਇਹੀ ਰਸਤਾ ਸੀ ਕ ਘਰਦਿਆਂ ਦੇ ਹੈਲਪ ਕਰੀ ਜਾਵੇ । ਪਰ ਪੜਾਈ ਵਿੱਚ ਚੰਗਾ ਹੋਣ ਕਰਕੇ ਮੇਰੇ ਘਰਦਿਆਂ ਤੇ ਮਾਮਾ ਜੀ ਦੇ ਕਹਿਣ ਤੇ ਮੈਨੂੰ ਕਾਲੇਜ ਵਿੱਚ ਸਿਵਲ ਇੰਜਨੀਅਰ ਦੇ ਡਿਗਰੀ ਵਿੱਚ ਦਾਖਲਾ ਕਰਵਾ ਦਿੱਤਾ । ਮੇਰੇ ਘਰਦਿਆਂ ਨੂੰ ਮੇਰੇ ਤੇ ਬਹੁਤ ਉਮੀਦਾ ਸੀ ਕਿ ਸਾਡਾ ਪੁੱਤਰ ਇੱਕ ਦਿਨ ਜਰੂਰ ਵਧੀਆ ਘਰ ਬਣੇਂਗਾ ਮੇਰੇ ਚਾਚਾ ਜੀ ਬਾਹਰ ਸਿਵਲ ਇੰਜਨੀਅਰ ਸਨ । ਓਹਨਾ ਦੀ ਤਨਖ਼ਾਹ ਏਨੀ ਸੀ ਕਿ ਉਹ ਇੱਕ ਸਾਲ ਵਿੱਚ ਨਵੀਂ ਗੱਡੀ ਬਦਲ ਸਕਦੇ ਸੀ ,ਪਰ ਮਾੜੀ ਆਦਤਾਂ ਕਾਰਨ ਅਤੇ ਖੁੱਲਾ ਖਰਚਾਂ ਕਰਨ ਕਾਰਨ ਅੱਜ ਤੱਕ ਕੁੱਝ ਨਹੀਂ ਬਣਾਇਆ ਸੀ । ਸਾਡੀ ਜੁਆਇੰਟ ਫੈਮਲੀ ਹੋਣ ਕਰਕੇ ਹੁਣ ਮੇਰੀ ਜੁੰਮੇਵਾਰੀ ਸੀ ਕਿਉਂਕਿ ਘਰ ਵਿੱਚ ਮੈਂ ਹੀ ਇੱਕ ਮੁੰਡਾ ਸੀ (ਚਾਚਾ ਜੀ ਦੇ ਕੋਈ ਜਵਾਕ ਨਹੀਂ ਸੀ ) ਅੱਜ ਮੇਰਾ ਕਾਲੇਜ ਵਿੱਚ ਪਹਿਲਾ ਦਿਨ ਸੀ ਮੈਂ ਬਹੁਤ ਖੁਸ਼ ਸੀ ।ਜਦ ਮੈਂ ਕਲਾਸ ਵਿੱਚ ਪੁਹੰਚਿਆ ਤਾ ਦੇਖ ਕੇ ਹੈਰਾਨ ਰਹਿ ਗਿਆ ਸਿਰਫ ਮੈਂ ਹੀ ਪੰਜਾਬੀ ਮੁੰਡਾ ਸੀ ਸਾਰੇ ਵਿਦਿਆਰਥੀ ਮੇਰੇ ਵੱਲ ਦੇਖ ਰਹੇ ਸੀ ਜਿਵੇਂ ਮੈਂ ਕਿਸੇ ਹੋਰ ਦੁਨਿਆ ਤੋ ਆਇਆ ਹੋਵਾ । ਮੇਰੀ ਆਦਤ ਸੀ ਮੈ ਹਮੇਸ਼ਾ ਪਿਛਲੀ ਸੀਟ ਤੇ ਬੈਠਦਾ ਸੀ । ਜੋ ਕਿ ਮੇਰੇ ਦੋਸਤਾ ਨੇ ਪਾਈ ਸੀ। ਅੱਜ ਵ...